ਲੁਧਿਆਣਾ ਵਿੱਚ ਪੰਜਾਬ ਸਰਕਾਰ ਡੀਬੇਟ ਮਾਮਲਾ

ਪੰਜਾਬ ਦੀ ਗੱਲ ਕਰਨ ਵਾਲੇ ਪੰਜਾਬ ਹਿਤੈਸ਼ੀ ਪੱਤਰਕਾਰ ਵੀ ਰੋਕੇ ਗਏ

Other Content

ਲੁਧਿਆਣਾ 3 ਨਵੰਬਰ (ਬਲਬੀਰ ਸਿੰਘ ਬੱਬੀ) ਕੱਲ੍ਹ ਲੁਧਿਆਣਾ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਦਿਆਂ ਸਬੰਧੀ ਵਿਸ਼ੇਸ਼ ਬਹਿਸ ਰੱਖੀ ਗਈ ਸੀ। ਇਸ ਬਹਿਸ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਤਾਂ ਨਾ ਪੁੱਜੇ ਪਰ ਮੁੱਖ ਮੰਤਰੀ ਦੇ ਖੁੱਲ੍ਹੇ ਸੱਦੇ ਕਾਰਨ ਸਮੁੱਚੇ ਪੰਜਾਬ ਵਿੱਚੋਂ ਹੀ ਆਮ ਲੋਕ ਪੁੱਜੇ ਪਰ ਬਹਿਸ ਵਾਲੀ ਥਾਂ ਉੱਤੇ ਹਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀ ਸੀ ਲੋਕ ਪੁਲੀਸ ਨਾਲ ਖਹਿਬੜਦੇ ਨਜ਼ਰ ਆਏ।
ਇੱਥੇ ਇੱਕ ਹੋਰ ਦ੍ਰਿਸ਼ ਵੀ ਦੇਖਣ ਨੂੰ ਮਿਲਿਆ ਕਿ ਪੰਜਾਬ ਤੇ ਪੰਜਾਬੀ ਦੇ ਹਿਤੈਸ਼ੀ ਪੱਤਰਕਾਰ ਤੇ ਮੀਡੀਆ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀ ਸੀ। ਪੰਜਾਬੀ ਪੱਤਰਕਾਰੀ ਵਿੱਚ ਅਹਿਮ ਸਥਾਨ ਰੱਖਣ ਵਾਲੇ ਦੀਪਕ ਸ਼ਰਮਾਂ ਚਰਨਾਰਥਲ ਜੋ ਹਰ ਗੱਲ ਬੇਬਾਕੀ ਨਾਲ ਕਰਦੇ ਹਨ। ਦੀਪਕ ਨੂੰ ਵੀ ਬਹਿਸ ਵਾਲੀ ਜਗਾ ਤੱਕ ਨਹੀ ਜਾਣ ਦਿੱਤਾ ਗਿਆ। ਦੀਪਕ ਸ਼ਰਮਾਂ ਨੇ ਕਿਹਾ ਕਿ ਅਸੀਂ ਪੰਜਾਬੀ ਹਾਂ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਪੰਜਾਬ ਬੋਲਦਾ ਬਹਿਸ ਵਿੱਚ ਬੁਲਾਇਆ ਹੈ ਮੈਂ ਵੀ ਪੰਜਾਬੀ ਹਾਂ ਪੰਜਾਬ ਦੀ ਗੱਲ ਸੁਣਨ ਆਏ ਹਾਂ ਪਰ ਪੁਲੀਸ ਦੀ ਇੰਨੀ ਸਖ਼ਤੀ ਹੈ ਕਿ ਸਾਡੇ ਵਰਗੇ ਪੱਤਰਕਾਰਾਂ ਨੂੰ ਵੀ ਅੰਦਰ ਨਹੀ ਜਾਣ ਦਿੱਤਾ ਜਾ ਰਿਹਾ ਫਿਰ ਇਸ ਡਰਾਮੇ ਦਾ ਕੀ ਫਾਇਦਾ ਬਾਕੀ ਸਭ ਕੁਝ ਲੋਕਾਂ ਦੇ ਸਾਹਮਣੇ ਹੀ ਹੈ ਕੌਣ ਸਹੀ ਕੌਣ  ਗਲਤ