ਸੰਤ ਰਾਮ ਉਦਾਸੀ ਐਵਾਰਡ ਨਾਲ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਸਨਮਾਨਿਤ, ਵਿਸ਼ਵ ਪੰਜਾਬੀ ਸਭਾ ਕਨੇਡਾ ਵਲੋਂ

ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਤੇ 6 ਨਵੰਬਰ ਨੂੰ 'ਵਿਸ਼ਵ ਪੰਜਾਬੀ ਸਭਾ (ਰਜਿ) ਕਨੇਡਾ ' ਵਲੋਂ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਇਕਾਈ ਦੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੇ ਉੱਦਮ ਨਾਲ ਪੰਜਾਬੀ ਸਾਹਿਤ ਸਭਾ ਰਾਏਕੋਟ ਦੇ ਦਫ਼ਤਰ ਵਿਖੇ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚ ਬਲਬੀਰ ਕੌਰ ਰਾਏਕੋਟੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ

Other Content

ਲੁਧਿਆਣਾ ( ਬਲਬੀਰ ਸਿੰਘ ਬੱਬੀ) ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਤੇ 6 ਨਵੰਬਰ ਨੂੰ 'ਵਿਸ਼ਵ ਪੰਜਾਬੀ ਸਭਾ (ਰਜਿ) ਕਨੇਡਾ ' ਵਲੋਂ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਇਕਾਈ ਦੀ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੇ ਉੱਦਮ ਨਾਲ ਪੰਜਾਬੀ ਸਾਹਿਤ ਸਭਾ ਰਾਏਕੋਟ ਦੇ ਦਫ਼ਤਰ ਵਿਖੇ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਚ ਬਲਬੀਰ ਕੌਰ ਰਾਏਕੋਟੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ ਤੇ ਸੰਤ ਰਾਮ ਉਦਾਸੀ ਨੂੰ ਸ਼ਰਧਾ ਦੇ ਸ਼ਬਦ ਭੇਂਟ ਕਰਨ ਉਪਰੰਤ ਆਪਣੀ ਸਭਾ ਦੀਆਂ ਹੁਣ ਤੱਕ ਸਮਾਜਿਕ ਗਤੀਵਿਧੀਆਂ ਵਾਰੇ ਜਾਣਕਾਰੀ ਦਿੰਦਿਆਂ ਮੁੱਖ ਏਜੰਡੇ ਵਾਰੇ ਸੰਖੇਪ ਚ ਦੱਸਿਆ ਕਿ ਸਾਡਾ ਮਕਸਦ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਮਾਣ ਦਿਵਾਉਣਾ ਹੈ। ਪਿਛਲੇ ਦਿਨੀ ਸਭਾ ਵਲੋਂ ਕਥੂਰੀਆ ਸਾਹਬ ਤੇ ਰਾਏਕੋਟੀ ਵਲੋਂ ਸਾਰੀ ਟੀਮ ਦੇ ਸਹਿਯੋਗ ਨਾਲ ਚੰਡੀਗੜ੍ਹ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਬੱਸ ਵਾਰੇ ਵੀ ਚਾਨਣਾ ਪਾਇਆ, ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਡੁਬਈ ਵਿਖੇ ਕਰਵਾਏ ਕਵੀ ਸੰਮੇਲਨ, ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ, ਕੇਸਾਧਾਰੀ ਬੱਚਿਆਂ ਨੂੰ ਦਸਤਾਰ ਸਨਮਾਨ ਅਤੇ ਹੋਰ ਵੀ ਬਹੁਤ ਸਾਰੇ ਸਮਾਜਿਕ ਕਾਰਜ ਕਰਨ ਦਾ ਵੇਰਵਾ ਦਿੱਤਾ, ਰਾਏਕੋਟੀ ਨੇ ਇਹ ਗੱਲ ਨੂੰ ਉਚੇਚੇ ਤੌਰ ਤੇ ਕਿਹਾ ਮੈਂ ਅੱਜ ਸਾਹਿਤਕ ਖੇਤਰ ਵਿੱਚ ਜੋ ਕੁੱਝ ਵੀ ਹਾਂ ਇਹ ਸਭ ਮੇਰੇ ਸਾਹਿਤਕ ਉਸਤਾਦ ਸ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਹੀ ਦੇਣ ਹੈ ਮੈਂ ਸਦਾ ਇਹਨਾਂ ਦੀ ਰਿਣੀ ਰਹਾਂਗੀ।


ਨਵੇਂ ਉੱਭਰ ਰਹੇ ਕਵੀ ਪਿਸ਼ੌਰਾ ਸਿੰਘ ਨੇ ਆਪਣੀ ਕਵਿਤਾ ' ਮੈਂ ਜ਼ਿੰਦਗੀ ਚ ਮਹਿਫੂਜ਼ ਹਾਂ ' ਲੇਖਿਕਾ ਕਵਿੱਤਰੀ ਬਲਵੀਰ ਕੌਰ ਰਾਮਗੜ੍ਹ ਸਿਵੀਆਂ ਨੇ ਆਪਣੀ ਦੂਜੀ ਛਪ ਰਹੀ ਕਿਤਾਬ ਦਾ ਮੁੱਖ ਗੀਤ ' ਅਸੀਂ ਕਿਰਤੀ ਹਾਂ ਫੁੱਲ ਪੱਤਝੜ ਦੇ ' ਗਾ ਕੇ ਉਦਾਸੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ, ਢਾਡੀ ਸਤਨਾਮ ਸਿੰਘ ਚਮਿੰਡਾ ਨੇ ਗੋਬਿੰਦਗੜ੍ਹੀਆ ਵਾਰੇ ਸੰਖੇਪ ਚ ਦੱਸਦਿਆਂ ਕਿਹਾ ਕਿ ਗੋਬਿੰਦਗੜ੍ਹੀਆ ਕਿਸੇ ਜਾਣ ਪਹਿਚਾਣ ਦਾ ਮੁਥਾਜ ਤਾਂ ਨਹੀਂ ਪਰ ਅੱਜ ਦਾ ਅਵਾਰਡ ਵੀ ਇਹਨਾ ਤੇ ਬਿਲਕੁਲ ਸਹੀ ਢੁੱਕਦਾ ਹੈ ਤੇ ਇਹਨਾਂ ਦੀ ਕਲਮਕਾਰੀ ਸ਼ਖਸੀਅਤਾ ਅੱਗੇ ਮੇਰੀ ਸ਼ਬਦ ਹਲਕੇ ਤੇ ਬੌਣੇ ਹੀ ਹਨ। ਜਗਦੇਵ ਮਕਸੂਦੜਾ ਨੇ ਤਰਕਵਾਦੀ ਦੋਹੋ ਪੜ੍ਹ ਕੇ ਵਾਹ ਵਾਹ ਕਰਵਾ ਦਿੱਤੀ। ਉੱਘੇ ਕਵੀਸ਼ਰ ਪ੍ਰੀਤ ਸੰਦਲ ਨੇ ਬਲਿਹਾਰ ਦੇ ਕਵੀਸ਼ਰੀ ਸਾਥ ਵਾਰੇ ਕਮਾਲ ਦੀ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੀ ਸਹੀ ਚੋਣ ਅਤੇ ਗੋਬਿੰਦਗੜ੍ਹੀਆ ਨੂੰ ਵਧਾਈ ਦਿੱਤੀ, ਹਰਫੂਲ ਸਿੰਘ ਸਰੌਦ, ਆਤਮਾ ਸਿੰਘ ਮੌਜੀ, ਰਣਜੀਤ ਕਮਾਲਪੁਰਾ,ਮਾ ਪ੍ਰੀਤਮ ਸਿੰਘ ਨੇ ਉਦਾਸੀ ਦਾ ਗੀਤ ਗਾ ਕੇ ਮਹੌਲ ਚ ਜੋਸ਼ ਭਰ ਦਿੱਤਾ,ਸਟੇਟ ਅਵਾਰਡੀ ਮਾਸਟਰ ਰਾਜਵਿੰਦਰ ਸਿੰਘ ਪਰਮਾਰ ਅਤੇ ਸਟੇਟ ਅਵਾਰਡੀ ਮਹਿਮੂਦ ਅਹਿਮਦ ਥਿੰਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਗਦੇਵ ਕਲਸੀ ਨੇ ਅਜੋਕੇ ਸਮੇਂ ਦੇ ਫੁਕਰਪੁਣੇ ਅਤੇ ਨਜਾਇਜ਼ ਖਰਚਿਆਂ ਤੇ ਚਿੰਤਨ ਕਰਦੀ ਕਵਿਤਾ ਰਾਹੀਂ ਸਮਾਜ ਸੁਧਾਰ ਦਾ ਸੁਨੇਹਾ ਦਿੱਤਾ। ਉੱਘੀ ਸਮਾਜ ਸੇਵਕਾ ਰਵੀ ਦੇਵਗਨ ਨੇ ਗੋਬਿੰਦਗੜ੍ਹੀਆ ਜੀ ਦਾ ਸਨਮਾਨ ਪੱਤਰ ਪੜ੍ਹਿਆ ।ਮੁੱਖ ਮਹਿਮਾਨ ਦੇ ਤੌਰ ਤੇ ਇਤਵਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸ਼ਿਰਕਤ ਕੀਤੀ, ਹੋਰ ਹਾਜ਼ਰੀਨ ਸਖਸ਼ੀਅਤਾਂ ਚ ਦਿਲਬਰ ਹਸਨ,ਅਜ਼ਾਦ ਅਹਿਮਦ, ਨੰਬਰਦਾਰ ਸੁਰਿੰਦਰਪਾਲ ਸਿੰਘ ਸਿਵੀਆਂ ,ਰਣਜੀਤ ਕੌਰ ਗੋਬਿੰਦਗੜ੍ਹੀਆ ( ਪਤਨੀ ਬਲਿਹਾਰ ਗੋਬਿੰਦਗੜ੍ਹੀਆ) ਆਦਿ ਨੇ ਸਮੂਲੀਅਤ ਕੀਤੀ। ਸਟੇਜ ਦੀ ਕਾਰਵਾਈ ਪੰਜਾਬੀ ਸਾਹਿਤ ਸਭਾ ਰਾਏਕੋਟ ਦੇ ਪ੍ਰਧਾਨ ਬਲਬੀਰ ਬੱਲੀ ਜੀ ਨੇ ਬਾਖੂਬੀ ਨਿਭਾਈ। ਅਖੀਰ ਚ ਲੋਕ ਕਵੀ ਸੰਤ ਰਾਮ ਉਦਾਸੀ ਐਵਾਰਡ ਨਾਲ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੂੰ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਭਾਰਤ ਪ੍ਰਧਾਨ ਲੈਕ ਬਲਬੀਰ ਕੌਰ ਰਾਏਕੋਟੀ ਤੇ ਹੋਰ ਹਾਜ਼ਰੀਨ ਸਖਸ਼ੀਅਤਾਂ ਵਲੋਂ
ਸਨਮਾਨਿਤ ਕੀਤਾ ਗਿਆ ਤੇ ,ਰਾਏਕੋਟੀ ਨੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਵੀ ਕੀਤਾ। ਅਦਾਰਾ ਖਬਰ ਪੰਜਾਬ ਦੀ ਦੇ ਸੰਪਾਦਕ ਕੁਲਦੀਪ ਸਿੰਘ ਸਲੇਮਪੁਰੀ ਨੇ ਬਲਿਹਾਰ ਸਿੰਘ ਗੋਬਿੰਦਗੜੀਆਂ ਨੂੰ ਸਨਮਾਨਿਤ ਹੋਣ ਤੇ ਵਧਾਈ ਦਿੱਤੀ