ਈ.ਡੀ ਵੱਲੋਂ ਗਿਰਫਤਾਰ ਅਮਰਗੜ੍ਹ ਤੋਂ ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ

Other Content

(ਬਲਬੀਰ ਸਿੰਘ ਬੱਬੀ) ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈ.ਡੀ ਦੀ ਟੀਮ ਨੇ ਗਿਰਫਤਾਰ ਕਰ ਲਿਆ ਹੈ। ਪ੍ਰੋਫੈਸਰ ਗੱਜਣਮਾਜਰਾ ਦੇ ਦਫ਼ਤਰ ਤੇ ਹੋਰ ਟਿਕਾਣੇਆਂ ਉੱਤੇ ਤਕਰੀਬਨ ਛੇ ਕੁ ਮਹੀਨੇ ਪਹਿਲਾਂ ਰੇਡ ਹੋਈ ਸੀ ਜਿਸ ਵਿੱਚ ਵੱਡੀ ਰਕਮ 40 ਕਰੋੜ ਦੇ ਲੈਣ ਦੇਣ ਸਬੰਧੀ ਗੜਬੜ ਦਾ ਜਿਕਰ ਸਾਹਮਣੇ ਆ ਰਿਹਾ ਸੀ ਤੇ ਉਸੇ ਕੇਸ ਵਿੱਚ ਇਹ ਗਿਰਫਤਾਰੀ ਦੱਸੀ ਜਾ ਰਹੀ ਹੈ। ਅੱਜ ਈ.ਡੀ ਦੀ ਟੀਮ ਆਈ ਤੇ ਜਸਵੰਤ ਸਿੰਘ ਨੂੰ ਉਸ ਵੇਲੇ ਗਿਰਫਤਾਰ ਕਰ ਲਿਆ ਜਦੋਂ ਉਹ ਇੱਕ ਮੀਟਿੰਗ ਵਿੱਚ ਭਾਗ ਲੈ ਰਹੇ ਸਨ