
ਅਧਿਐਨ 'ਚ ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ, ਇਕੱਲੇ ਪਰਾਲੀ ਦੇ ਧੂੰਏਂ ਨਾਲ ਨਹੀਂ ਹੋ ਰਿਹਾ ਦਿੱਲੀ 'ਚ ਪ੍ਰਦੂਸ਼ਣ
ਝੋਨੇ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਕਿਹਾ ਜਾਣ ਲੱਗ ਜਾਂਦਾ ਹੈ, ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਗਈ ਹੈ ਨਾਲ ਹੀ ਮੀਡੀਆ ਵੀ ਹਰਿਆਣਾ ਅਤੇ ਪੰਜਾਬ ਵਿੱਚ ਸਾੜੀ ਜਾਣ ਵਾਲੀ ਪਰਾਲੀ ਨੂੰ ਖਲਨਾਇਕ ਦੱਸਣਾ ਸ਼ੁਰੂ ਕਰ ਦਿੰਦਾ ਹੈ| ਇਸ ਵਾਰ ਸੈਟੇਲਾਈਟ ਦੇ ਜ਼ਰੀਏ ਲਈਆਂ ਤਸਵੀਰਾਂ ਕੁਝ ਹੋਰ ਹੀ ਕਹਿ ਰਹੀਆਂ ਹਨ| ਕਲਾਈਮੇਟ ਟਰੈਂਡਸ ਨਾਂ ਦੀ ਸੰਸਥਾ ਜੋ ਕਿ ਜਲਵਾਯੂ ਪਰਿਵਰਤਨ ਤੇ ਕੰਮ ਕਰ ਰਹੀ ਹੈ, ਉਸਨੇ ਨਾਸਾ ਅਰਥ ਵੀਆਈਆਈਆਰਐੱਸ ਦੇ ਦਿੱਤੇ ਅੰਕੜਿਆਂ ਦਾ ਅਧਿਐਨ ਕੀਤਾ ਇਸ ਵਿੱਚ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ|
Other Content
ਕਿਹਾ ਜਾ ਰਿਹਾ ਹੈ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਕਾਰਨ ਆਮ ਆਦਮੀ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ, ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹਰ ਵਾਰ ਹੀ ਇਹ ਜ਼ਹਿਰੀਲੀਆਂ ਗੈਸਾਂ ਸ਼ਹਿਰ ਵਾਸੀਆਂ ਦਾ ਸਾਹ ਲੈਣਾ ਮੁਸ਼ਕਿਲ ਕਰ ਦਿੰਦੀਆਂ ਹਨ| ਇਸ ਨਾਲ ਨਜਿੱਠਣ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ| ਸਿਆਸੀ ਅਖਾੜਿਆਂ ਅਤੇ ਮੀਡੀਆ ਵਿੱਚ ਜੋ਼ਰਦਾਰ ਬਹਿਸ ਹੁੰਦੀ ਹੈ, ਇਸ ਵਾਰ ਵੀ ਸਿਆਸੀ ਅਖਾੜੇ ਵਿੱਚ ਇਸ ਨੂੰ ਲੈ ਕੇ ਬਹਿਸ ਹੋ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਹਨ| ਪਰ ਆਪ ਲੋਕਾਂ ਨੂੰ ਰਾਹਤ ਕਦੋਂ ਮਿਲੇਗੀ ਪਤਾ ਨਹੀਂ?
ਝੋਨੇ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਕਿਹਾ ਜਾਣ ਲੱਗ ਜਾਂਦਾ ਹੈ, ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਗਈ ਹੈ ਨਾਲ ਹੀ ਮੀਡੀਆ ਵੀ ਹਰਿਆਣਾ ਅਤੇ ਪੰਜਾਬ ਵਿੱਚ ਸਾੜੀ ਜਾਣ ਵਾਲੀ ਪਰਾਲੀ ਨੂੰ ਖਲਨਾਇਕ ਦੱਸਣਾ ਸ਼ੁਰੂ ਕਰ ਦਿੰਦਾ ਹੈ| ਇਸ ਵਾਰ ਸੈਟੇਲਾਈਟ ਦੇ ਜ਼ਰੀਏ ਲਈਆਂ ਤਸਵੀਰਾਂ ਕੁਝ ਹੋਰ ਹੀ ਕਹਿ ਰਹੀਆਂ ਹਨ| ਕਲਾਈਮੇਟ ਟਰੈਂਡਸ ਨਾਂ ਦੀ ਸੰਸਥਾ ਜੋ ਕਿ ਜਲਵਾਯੂ ਪਰਿਵਰਤਨ ਤੇ ਕੰਮ ਕਰ ਰਹੀ ਹੈ, ਉਸਨੇ ਨਾਸਾ ਅਰਥ ਵੀਆਈਆਈਆਰਐੱਸ ਦੇ ਦਿੱਤੇ ਅੰਕੜਿਆਂ ਦਾ ਅਧਿਐਨ ਕੀਤਾ ਇਸ ਵਿੱਚ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ