ਪੰਜਾਬ ਸਰਕਾਰ 'ਤੇ ਸਖਤ ਸੁਪਰੀਮ ਕੋਰਟ

ਪੰਜਾਬ ਨੂੰ ਫਟਕਾਰ ਲਾਉਂਦੀਆਂ ਸੁਪਰੀਮ ਕੋਰਟ ਨੇ ਕਿਹਾ ਸਿਆਸੀ ਦੋਸ਼ ਦੀ ਖੇਡ ਬੰਦ ਕਰੋ, ਇਹ ਸਿਆਸੀ ਲੜਾਈ ਦਾ ਮੈਦਾਨ ਨਹੀਂ, ਇਹ ਲੋਕਾਂ ਦੀ ਸਿਹਤ ਨੂੰ ਮਾਰਨ ਵਾਂਗ ਹੈ।

Other Content

ਪਰਾਲੀ ਸਾੜਨ ਅਤੇ NCR ਦੇ ਵਧਦੇ ਪ੍ਰਦੂਸ਼ਣ ਦੇ ਮਾਮਲੇ ਉੱਪਰ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਜਸਟਿਸ ਸੁਧਾਂਸੂ ਧੂਲੀਆ ਅਤੇ ਜਸਟਿਸ ਸੰਜੇ ਕ੍ਰਿਸ਼ਨ ਕੌਲ ਦੀ ਬੈਂਚ ਸੁਣਵਾਈ ਕਰ ਰਹੀ ਹੈ। AMICUS ਵਕੀਲ ਅਪਰਾਜਿਤਾ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਆਈਆਈਟੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਵਿਆਪਕ ਰੂਪ ਵਿੱਚ ਲਾਗੂ ਕਰਨ ਦੀ ਲੋੜ ਹੈ।

AMICUS ਵਕੀਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ SC ਨੇ ਪਹਿਲਾ ਹੀ ਸਾਰੀਆਂ ਰਾਜ ਸਰਕਾਰਾਂ ਨੂੰ ਪ੍ਰਦੂਸ਼ਣ ਰੋਕਣ ਦੇ ਹੁਕਮ ਜਾਰੀ ਕੀਤੇ ਹਨ।

ਪੰਜਾਬ ਨੂੰ ਫਟਕਾਰ ਲਾਉਂਦੀਆਂ ਸੁਪਰੀਮ ਕੋਰਟ ਨੇ ਕਿਹਾ ਸਿਆਸੀ ਦੋਸ਼ ਦੀ ਖੇਡ ਬੰਦ ਕਰੋ, ਇਹ ਸਿਆਸੀ ਲੜਾਈ ਦਾ ਮੈਦਾਨ ਨਹੀਂ, ਇਹ ਲੋਕਾਂ ਦੀ ਸਿਹਤ ਨੂੰ ਮਾਰਨ ਵਾਂਗ ਹੈ। ਤੁਸੀਂ ਕਿਉਂ ਨਹੀਂ ਰੋਕ ਸਕਦੇ ਪਰਾਲੀ ਸਾੜਨਾ? ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਸਰਕਾਰ ਦਾ ਪੱਖ ਰੱਖਦਿਆ ਕਿਹਾ ਸੀ ਪੰਜਾਬ ਵਿੱਚ ਪਰਾਲੀ ਸਾੜਨ ਤੇ 40% ਕਮੀ ਆਈ ਹੈ ਸੁਪਰੀਮ ਕੋਰਟ ਨੇ ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੂੰ ਝਾੜ ਪਾਈ।