
ਨਿੱਤ ਆਪਣਿਆਂ ਦੀ ਹੀ ਆਪਣਿਆਂ ਤੋਂ ਕਤਲੋਗਾਰਦ
ਕਿਹੜੇ ਪਾਸੇ ਨੂੰ ਤੁਰ ਪਿਆ ਸਾਡਾ ਸਮਾਜ
Other Content
(ਬਲਬੀਰ ਸਿੰਘ ਬੱਬੀ) ਜੇ ਦੇਖਿਆ ਜਾਵੇ ਕਿ ਆਪਣਿਆਂ ਨਾਲ ਹੀ ਏਨੀ ਨਫਰਤ ਕਿਉ ? ਇਸ ਸਵਾਲ ਦਾ ਜਵਾਬ ਲੰਮੇ ਸਮੇਂ ਤੋਂ ਮੰਗਿਆਂ ਜਾ ਰਿਹਾ ਹੈ ਪਰ ਜਵਾਬ ਕੋਈ ਨਹੀਂ । ਆਪਣੇ ਹੀ ਸ਼ਰੀਕੇ ਕਬੀਲੇ ਭਾਈਚਾਰੇ ਨਾਲ ਈਰਖਾ ਖੁੰਧਕ ਜਿੱਦ ਥੋੜ੍ਹੀ ਬਹੁਤ ਤਾਂ ਸਭ ਪਾਸੇ ਹੀ ਚੱਲਦੀ ਹੈ ਪਰ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਕੁਝ ਜਿਆਦਾ ਹੀ ਰਚ ਗਈ ਜਾਪਦੀ ਹੈ। ਪੁਰਾਤਨ ਸਮੇਂ ਤੋਂ ਹੀ ਕਈ ਪਰਿਵਾਰਾਂ ਦਾ ਆਪਸੀ ਕਲੇਸ਼ ਅਨੇਕਾਂ ਰੂਪਾਂ ਵਿੱਚ ਦੇਖਦੇ ਸੁਣਦੇ ਆ ਰਹੇ ਹਾਂ। ਜਿਸ ਵਿੱਚ ਛੋਟੀਆਂ ਮੋਟੀਆਂ ਆਪਸੀ ਲੜ੍ਹਾਈਆਂ ਮੁੱਕਦਮੇਬਾਜ਼ੀ ਤੋਂ ਹੁੰਦੀਆਂ ਹੋਈਆਂ ਆਪਸ ਵਿੱਚ ਬੈਠ ਕੇ ਸਿਆਣੇ ਬੰਦੇ ਪਿੰਡ ਵਾਸੀ ਰਿਸ਼ਤੇਦਾਰ ਜਾਂ ਪੰਚ ਸਰਪੰਚ ਹੀ ਨਿਬੇੜ ਦਿੰਦੇ ਸਨ ਉਸ ਵੇਲੇ ਸਮਾਂ ਵੀ ਚੰਗਾ ਸੀ ਲੋਕ ਚਾਹੇ ਘੱਟ ਪੜੇ ਲਿਖੇ ਸਨ ਤੇ ਸਮਝਦਾਰ ਤੇ ਸਿਆਣੇ ਸਨ।
ਮੋਜੂਦਾ ਸਮੇਂ ਸਾਡੇ ਪੰਜਾਬ ਵਿੱਚ ਇੱਕ ਨਹੀ ਨਿੱਤ ਦਿਨ ਹੀ ਅਜਿਹੀਆਂ ਅਤਿ ਦੁਖਦ ਜੁਲਮੀ ਘਟਨਾਵਾਂ ਵਾਪਰਦੀਆਂ ਹਨ ਕਿ ਸੁਣ ਕੇ ਰੂਹ ਕੰਬ ਜਾਂਦੀ ਹੈ ਪਰ ਇਸ ਘਟਨਾਵਾਂ ਕਰਨ ਵਾਲਿਆਂ ਦੇ ਦਿਲ ਪਤਾ ਨਹੀਂ ਕਿਹੜੇ ਪੱਥਰ ਦੇ ਬਣੇ ਹਨ ਜੋ ਭੋਰਾ ਵੀ ਨਹੀਂ ਡੋਲਦੇ। ਪੰਜਾਬ ਦੀ ਧਰਤੀ ਉੱਤੇ ਬਹੁਤ ਹੀ ਖਤਰਨਾਕ ਕੇਸ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਬਹੁਤੇ ਜ਼ਮੀਨਾਂ ਜਾਇਦਾਦਾਂ ਦਾ ਲਾਲਚ ਨਸੇ ਨਾਲ ਸਬੰਧਿਤ ਅਨੇਕਾਂ ਵਾਰਦਾਤਾਂ ਇੱਕ ਤਰਫ਼ ਪਿਆਰ ਪਤੀ ਪਰਮੇਸ਼ਵਰ ਦੇ ਹੁੰਦਿਆਂ ਆਸ਼ਕਾਨਾ ਕਤਲ ਚੋਰੀਆਂ ਕਤਲੋਗਰਦ ਆਮ ਹੋਣ ਲੱਗ ਪਈ ਪੰਜਾਬ ਵਿੱਚ ਜੋ ਗੁਰੂਆਂ ਦੀ ਧਰਤੀ ਹੈ।
ਆਹ ਦੋ ਚਾਰ ਦਿਨਾਂ ਵਿੱਚ ਹੀ ਦੇਖ ਲਓ ਵਿਦੇਸ਼ ਤੋਂ ਪਰਤ ਕੇ ਜਿੰਮ ਚਲਾਉਣ ਵਾਲੇ ਪਤੀ ਨੂੰ ਪਤਨੀ ਨੇ ਕਤਲ ਚੋਰੀ ਦੇ ਇਰਾਦੇ ਨਾਲ ਤਰਨਤਾਰਨ ਵਿੱਚ ਤਿੰਨ ਕਤਲ ਮਾਪਿਆਂ ਨੇ ਨੌਜਵਾਨ ਪੁੱਤ ਨੂੰ ਸ਼ਰਾਬ ਪੀਣੋ ਰੋਕਿਆ ਮਾਂ ਪਿਓ ਦੋਵਾਂ ਦਾ ਹੀ ਪੁੱਤ ਵੱਲੋਂ ਕਤਲ ਕਿਤੇ ਸੈਰ ਕਰਦੇ ਦਾ ਕਤਲ ਤੇ ਅੱਜ ਤਾਂ ਕਮਾਲ ਹੀ ਕਰ ਦਿੱਤੀ ਜਦੋਂ ਬਠਿੰਡਾ ਦੇ ਕੋਠਾ ਗੁਰੂ ਵਿੱਚ ਥੋੜ੍ਹੀ ਜਿਹੀ ਜ਼ਮੀਨ ਦੇ ਕੇਸ ਵਿੱਚ ਇੱਕ ਨੌਜਵਾਨ ਵੱਲੋਂ ਦੋ ਕਤਲ ਕਰਨ ਤੋਂ ਬਾਅਦ ਆਪਣੇ ਆਪ ਦਾ ਕਤਲ....ਨਿੱਤ ਕਤਲ ..ਕਤਲ..ਸੁਣ ਕੇ ਅੱਕੇ ਪਏ ਹਾਂ ਕਿਹੜੇ ਪਾਸੇ ਨੂੰ ਤੁਰ ਪਿਆ ਸਾਡਾ ਸਮਾਜ ...ਰੱਬ ਸੁਮੱਤ ਬਖ਼ਸ਼ੇ