
ਪੰਜਾਬ ਪੁਲੀਸ ਦੇ ਜਾਂਬਾਜ਼ ਅਫਸਰ ਮਨਦੀਪ ਸਿੰਘ ਸਿੱਧੂ ਦਾ ਲੁਧਿਆਣਾ ਤੋਂ ਤਬਾਦਲਾ
ਲੁਧਿਆਣਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਸ਼ਾ ਵਿਰੋਧੀ ਮਹਾਨ ਸਾਇਕਲ ਰੈਲੀ ਉਨਾਂ ਦੇ ਰੌਸ਼ਨ ਦਿਮਾਗ ਦੀ ਕਾਢ ਸੀ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਉਚੇਚੇ ਤੌਰ ਉੱਤੇ ਪੁੱਜੇ ਸਨ। ਮਨਦੀਪ ਸਿੰਘ ਸਿੱਧੂ ਹੋਰਾਂ ਦਾ ਤਬਾਦਲਾ ਲੁਧਿਆਣਾ ਜਿਹੇ ਸ਼ਹਿਰ ਤੋਂ ਇੱਕ ਦਮ ਹੀ ਹੋ ਜਾਣਾ ਵੀ ਲੋਕਾਂ ਨੂੰ ਚੁੱਭ ਰਿਹਾ ਹੈ।
Other Content
ਜਦੋਂ ਵੀ ਪੁਲੀਸ ਵਿਭਾਗ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਇੱਕ ਦਮ ਹੀ ਫਿਲਮੀ ਰੀਲ਼ ਵਾਂਗ ਬਹੁਤ ਕੁਝ ਸਾਹਮਣੇ ਆਉਦਾ ਹੈ ਤੇ ਬੇਹੱਦ ਚਿਹਰੇ ਉਨਾਂ ਪੁਲੀਸ ਦੇ ਵੱਡੇ ਛੋਟੇ ਅਫਸਰਾਂ ਤੇ ਹੋਰ ਮੁਲਾਜ਼ਮਤ ਦੇ ਸਾਹਮਣੇ ਆਉਦੇ ਹਨ ਕਿਉਕਿ ਪੁਲੀਸ ਵਿਭਾਗ ਵਿੱਚ ਜਿੱਥੇ ਮਾੜੇ ਚਿਹਰੇ ਘੁੰਮਦੇ ਹਨ ਉਥੇ ਵਧੀਆ ਚਿਹਰਿਆਂ ਤੇ ਵਧੀਆ ਕੰਮ ਕਰਨ ਵਾਲੇ ਪੁਲੀਸ ਵਾਲਿਆਂ ਦੀ ਵੀ ਘਾਟ ਨਹੀਂ।
ਪੰਜਾਬ ਪੁਲੀਸ ਵਿੱਚ ਮਾਣਮੱਤੇ ਪੁਲੀਸ ਅਫਸਰਾਂ ਵਿੱਚੋਂ ਸ. ਮਨਦੀਪ ਸਿੰਘ ਸਿੱਧੂ ਇੱਕ ਬਹੁਤ ਵੀ ਵਧੀਆ ਜਾਂਬਾਜ਼ ਪੁਲੀਸ ਅਧਿਕਾਰੀਆਂ ਵਿੱਚੋ ਇੱਕ ਹਨ ਜੋ ਪੁਲੀਸ ਸੇਵਾਵਾਂ ਵਿੱਚ ਜਨਤਾ ਨੂੰ ਸਪਰਪਿਤ ਹਨ। ਕੋਈ ਇੱਕ ਸਾਲ ਤੋਂ ਉਹ ਲੁਧਿਆਣਾ ਜਿਹੇ ਮਹਾਂਨਗਰ ਵਿੱਚ ਪੁਲੀਸ ਕਮਿਸ਼ਨਰ ਦੇ ਅਹਿਮ ਅਹੁਦੇ ਉੱਤੇ ਸੇਵਾਵਾਂ ਨਿਭਾਅ ਰਹੇ ਸਨ ਜਿਨਾਂ ਨੂੰ ਸ਼ਾਨਦਾਰ ਸੇਵਾਵਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਲੁਧਿਆਣਾ ਵਿੱਚ ਕਰਾਇਮ ਦੀ ਦਰ ਕਾਫ਼ੀ ਹੈ ਤੇ ਕਈ ਤਾਂ ਅਜਿਹੇ ਕੇਸ ਵੀ ਵਾਪਰੇ ਜੋ ਆਪਣੇ ਆਪ ਵਿੱਚ ਹੈਰਾਨ ਕਰਨ ਵਾਲੇ ਸਨ ਤੇ ਸਿੱਧੂ ਜੀ ਦੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਜਲਦੀ ਹੱਲ ਕੀਤੇ। ਇਨ੍ਹਾਂ ਕੇਸਾਂ ਵਿੱਚੋਂ ਲੁਧਿਆਣਾ ਏ ਟੀ ਐਮ ਲੁੱਟ, ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਤੋਂ ਇਲਾਵਾ ਹੋਰ ਵੀ ਕਈ ਕੇਸ ਸਨ ਜੋ ਮਨਦੀਪ ਸਿੰਘ ਹੋਰਾਂ ਦੀ ਟੀਮ ਨੇ ਵੱਡੇ ਰਿਸਕ ਲੇੈ ਹੱਲ ਕੀਤੇ।
ਮਨਦੀਪ ਸਿੰਘ ਸਿੱਧੂ ਜੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਹਿੱਤਕ ਸੱਜਣ ਵੀ ਹਨ ਮੇਰੀ ਉਨਾਂ ਨਾਲ ਮੁਲਾਕਾਤ ਸਾਹਿੱਤਕ ਪੱਖ ਤੋਂ ਹੋਈ ਸੀ।
ਲੁਧਿਆਣਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਸ਼ਾ ਵਿਰੋਧੀ ਮਹਾਨ ਸਾਇਕਲ ਰੈਲੀ ਉਨਾਂ ਦੇ ਰੌਸ਼ਨ ਦਿਮਾਗ ਦੀ ਕਾਢ ਸੀ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਉਚੇਚੇ ਤੌਰ ਉੱਤੇ ਪੁੱਜੇ ਸਨ। ਮਨਦੀਪ ਸਿੰਘ ਸਿੱਧੂ ਹੋਰਾਂ ਦਾ ਤਬਾਦਲਾ ਲੁਧਿਆਣਾ ਜਿਹੇ ਸ਼ਹਿਰ ਤੋਂ ਇੱਕ ਦਮ ਹੀ ਹੋ ਜਾਣਾ ਵੀ ਲੋਕਾਂ ਨੂੰ ਚੁੱਭ ਰਿਹਾ ਹੈ। ਲੁਧਿਆਣਾ ਪੁਲੀਸ ਨੇ ਪੁਲੀਸ ਕਮਿਸ਼ਨਰ ਦੇ ਚੰਡੀਗੜ ਬਦਲੀ ਤੋਂ ਬਾਅਦ ਉਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਤਾਂ ਬਹੁਤੇ ਪੁਲੀਸ ਵਾਲੇ ਉਨਾਂ ਦੀ ਬਦਲੀ ਤੋਂ ਨਿਰਾਸ਼ ਜਿਹੇ ਜਾਪੇ ਪਰ ਸਿੱਧੂ ਜੀ ਨੇ ਹਰ ਇੱਕ ਦੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਸਭ ਨਾਲ ਭੰਗੜਾ ਪਾਕੇ ਆਪਣੇ ਵਿਭਾਗ ਦੇ ਸਾਥੀ ਪੁਲੀਸ ਵਾਲਿਆਂ ਤੋਂ ਵਿਦਾਇਗੀ ਲਈ ਤੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਛੇਤੀ ਹੀ ਫਿਰ ਪਰਤਾਂਗਾ...।