ਪੰਜਾਬ ਵਿੱਚ ਹੋ ਰਿਹਾ ਹੈ ਭਾਜਪਾ ਦੀਆਂ ਸਕੀਮਾਂ ਦਾ ਪ੍ਰਚਾਰ ਗੁਰੂ ਘਰ ਬਣਾਏ ਅੱਡੇ

ਦਿੱਲੀ ਵਿਚਲੇ ਲੱਗੇ ਕਿਸਾਨ ਮੋਰਚੇ ਨੂੰ ਪੰਜਾਬੀ ਛੇਤੀ ਹੀ ਭੁੱਲੇ

 

Other Content

ਜਦੋਂ ਸਾਡੇ ਦੇਸ਼ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਬਣਾਏ ਤਾਂ ਇਸ ਨੂੰ ਸਮਝਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਸੰਘਰਸ਼ ਚਲਿਆ ਜੋ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੀ ਜਦੋਂ ਸਰਕਾਰ ਨੇ ਕਿਸਾਨਾਂ ਦੀ ਆਵਾਜ਼ ਨਾ ਸੁਣੀ ਤਾਂ ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਕੇ ਇੱਕ ਵੱਡਾ ਕਿਸਾਨ ਸੰਘਰਸ਼ ਮੋਰਚਾ ਸ਼ੁਰੂ ਕੀਤਾ । ਜੋ ਲਗਭਗ ਇਕ ਸਾਲ ਚੱਲਿਆ ਤੇ ਇਸ ਮੋਰਚੇ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੇ ਸ਼ਮੂਲੀਅਤ ਵੀ ਕੀਤੀ ਤੇ ਸਰਕਾਰੀ ਤੌਰ ਉੱਤੇ ਵੱਡਾ ਨੁਕਸਾਨ ਵੀ ਝੱਲਿਆ। ਇਸ ਮੋਰਚੇ ਦੀ ਭੇਂਟ 800 ਦੇ ਲਗਭਗ ਕੀਮਤੀ ਮਨੁੱਖੀ ਜਾਨਾਂ ਗਈਆਂ। ਸਰਕਾਰ ਤੇ ਪੁਲਿਸ ਦੇ ਜਬਰ ਦੀਆਂ ਉਹ ਗੱਲਾਂ ਬਾਤਾਂ ਸਭ ਨੂੰ ਹੀ ਯਾਦ ਹੋਣਗੀਆਂ। ਇਸ ਕਿਸਾਨ ਮੋਰਚੇ ਨੇ ਬੇਸ਼ੱਕ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਵਾ ਦਿੱਤਾ ਪਰ ਸਰਕਾਰ ਨੇ ਇਸ ਮੋਰਚੇ ਦੀਆਂ ਜੋ ਮੰਗਾਂ ਸਨ ਉਹਨਾਂ ਉੱਤੇ ਕੋਈ ਵੀ ਕੰਮ ਕਾਰ ਨਹੀਂ ਕੀਤਾ ਤੇ ਇਹ ਧਰਨਾ ਇੱਕ ਨਾਮ ਦਾ ਹੀ ਧਰਨਾ ਰਹਿ ਗਿਆ।
ਬੜੀ ਹੈਰਾਨੀ ਹੋਈ ਕਿ ਪੰਜਾਬ ਦਾ ਇਸ ਧਰਨੇ ਨਾਲ ਸਿੱਧਾ ਸਬੰਧ ਸੀ ਤੇ ਪੰਜਾਬ ਦੇ ਬਹੁਤੇ ਲੋਕੀ ਇਸ ਧਰਨਾ ਪ੍ਰਦਰਸ਼ਨ ਨੂੰ ਭੁੱਲ ਕੇ ਧੜਾਧੜ ਪੰਜਾਬ ਭਾਜਪਾ ਦੀ ਇਕਾਈ ਵਿੱਚ ਸ਼ਾਮਿਲ ਹੋ ਰਹੇ ਹਨ। ਸ਼ਾਮਿਲ ਹੀ ਨਹੀਂ ਹੋ ਰਹੇ ਇਹ ਲੋਕ ਦੇਸ਼ ਵਿੱਚ ਚੱਲ ਰਹੀਆਂ ਭਾਜਪਾ ਦੀ ਮੋਦੀ ਸਰਕਾਰ ਦੀਆਂ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਸਕੀਮਾਂ ਦਾ ਪ੍ਰਚਾਰ ਵੀ ਕਰ ਰਹੇ ਹਨ। ਇਹਨਾਂ ਭਾਜਪਾ ਦੇ ਪ੍ਰਚਾਰਕਾਂ ਨੇ ਪੰਜਾਬ ਦੇ ਗੁਰੂ ਘਰਾਂ ਨੂੰ ਮੁੱਖ ਅੱਡੇ ਵਜੋਂ ਵਰਤਿਆ ਹੈ। ਜਿੱਥੇ ਲਿਜਾ ਕੇ ਇਹ ਆਪਣੀ ਵੈਨ ਖੜੀ ਕਰ ਦਿੰਦੇ ਹਨ ਤੇ ਉਸ ਤੋਂ ਬਾਅਦ ਭਾਜਪਾ ਸਰਕਾਰ ਦੀਆਂ ਜੋ ਸਕੀਮਾਂ ਹਨ ਉਹਨਾਂ ਦਾ ਪ੍ਰਚਾਰ ਕਰਦੇ ਹਨ ਪਿੰਡਾਂ ਦੇ ਵਿੱਚ ਭਾਜਪਾ ਦੀ ਇਸ ਪ੍ਰਚਾਰ ਟੀਮ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਏਨਾਂ ਨੁਕਸਾਨ ਕਰਾਉਣ ਤੋਂ ਬਾਅਦ ਵੀ ਅਸੀਂ ਪਤਾ ਨਹੀਂ ਕਿਉਂ ਇਸੇ ਸਰਕਾਰ ਦੇ ਗੁਣ ਗਾਣ ਕਰਕੇ ਉਸ ਦੀ ਕਠਪੁਤਲੀ ਬਣਦੇ ਜਾ ਰਹੇ ਹਾਂ ਜਿਸ ਨੇ ਸਾਡੇ ਪੰਜਾਬ ਦੇ ਨਾਲ ਹਰ ਪਾਸਿਓਂ ਜਬਰ ਕੀਤਾ ਇਹ ਜਬਰ ਕਿਸਾਨ ਮੋਰਚੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜਿਸ ਨੂੰ ਸ਼ਾਇਦ ਬਹੁਤੇ ਪੰਜਾਬੀ ਭੁੱਲ ਗਏ ਹਨ ਜੋ ਦੁਖਦਾਈ ਹੈ।