ਪੰਜਾਬ ਸਰਕਾਰ ਗਰੀਬ ਪਰਿਵਾਰਾਂ ਲਈ ਸ਼ਗਨ ਸਕੀਮ ਜਾਰੀ ਕਰੇ- ਇੰਜ- ਲਾਲਕਾ

ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੋਕਾਂ ਨੂੰ ਇਸ ਤੋਂ ਬਹੁਤ ਆਸਾਂ ਸਨ ਕਿਉਂਕਿ ਆਪਣੇ ਚੋਣ ਵਾਅਦਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨਾਲ ਵਾਅਦਿਆਂ ਦੀ ਝੜੀ ਲਗਾਈ ਸੀ

Other Content

ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲੋਕਾਂ ਨੂੰ ਇਸ ਤੋਂ ਬਹੁਤ ਆਸਾਂ ਸਨ ਕਿਉਂਕਿ ਆਪਣੇ ਚੋਣ ਵਾਅਦਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਾਸੀਆਂ ਨਾਲ ਵਾਅਦਿਆਂ ਦੀ ਝੜੀ ਲਗਾਈ ਸੀ ਹੁਣ ਤੱਕ ਸਰਕਾਰ ਨੇ ਸੁਚੱਜੇ ਰੂਪ ਵਿੱਚ ਕੋਈ ਵੀ ਕੰਮ ਕਾਰ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਚੰਗੇ ਤਰੀਕੇ ਨਾਲ ਨਹੀਂ ਕੀਤਾ। ਹੋਰ ਤਾਂ ਹੋਰ ਪੰਜਾਬ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਜੋ ਸ਼ਗਨ ਸਕੀਮ ਦੀ ਰਾਸ਼ੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੇਲੇ ਸ਼ੁਰੂ ਹੋਈ ਸੀ ਇਸ ਸਰਕਾਰ ਨੇ ਉਸ ਸਕੀਮ ਵਿੱਚ ਗਰੀਬ ਪਰਿਵਾਰਾਂ ਦੀਆਂ ਵਿਆਹੀਆਂ ਲੜਕੀਆਂ ਲਈ ਸ਼ਗਨ ਸਕੀਮ ਦੇ ਪੈਸੇ ਲੰਮੇ ਸਮੇਂ ਤੋਂ ਜਾਰੀ ਨਹੀਂ ਕੀਤੇ। ਇਹ ਰਾਸ਼ੀ ਜੋ ਗਰੀਬ ਪਰਿਵਾਰਾਂ ਨੂੰ ਸਰਕਾਰੀ ਤੌਰ ਉੱਤੇ ਵੱਡੀ ਮੱਦਦ ਕਹੀ ਜਾ ਸਕਦੀ ਹੈ। ਪੰਜਾਬ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ ਉਸ ਵੇਲੇ ਤੋਂ ਹੀ ਇਹ ਰਾਸ਼ੀ ਕਿਸੇ ਵੀ ਗਰੀਬ ਪਰਿਵਾਰ ਜਾਂ ਲੋੜਵੰਦ ਨੂੰ ਨਹੀਂ ਮਿਲੀ। ਲੜਕੀਆਂ ਦੇ ਵਿਆਹ ਹੋ ਕੇ ਅੱਗੇ ਬੱਚੇ ਵੀ ਹੋ ਚੁੱਕੇ ਹਨ ਪਰ ਪਰਿਵਾਰਿਕ ਮੈਂਬਰ ਸ਼ਗਨ ਸਕੀਮ ਉਡੀਕਦੇ ਹੋਏ ਫਾਈਲਾਂ ਤੇ ਹੋਰ ਕਾਗਜ਼ਾਤ ਤਿਆਰ ਕਰਕੇ ਆਪਣਾ ਕੰਮ ਛੱਡ ਕੇ ਰੋਜ਼ਾਨਾ ਹੀ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹਨ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਮਸ਼ਹੂਰੀ ਦੇ ਬੋਰਡਾਂ ਦਾ ਧਿਆਨ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਜੋ ਸਕੀਮਾਂ ਚੱਲ ਰਹੀਆਂ ਹਨ ਉਹਨਾਂ ਦਾ ਲਾਭ ਦਿੱਤਾ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ.ਸੀ ਵਿੰਗ ਦੇ ਸੀਨੀਅਰ ਆਗੂ ਚੇਅਰਮੈਨ ਬਲਵਿੰਦਰ ਲਾਲਕਾ ਨੇ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਸਰਕਾਰ ਤੋਂ ਬਹੁਤ ਆਸਾਂ ਸਨ ਤਾਂ ਕਰਕੇ ਵੱਧ ਚੜ ਕੇ ਵੋਟਾਂ ਵੀ ਲੋਕਾਂ ਨੇ ਹੀ ਪਾਈਆਂ ਪਰ ਹੁਣ ਜਦੋਂ ਲੋਕਾਂ ਨੂੰ ਸਰਕਾਰੀ ਲਾਭ ਨਹੀਂ ਮਿਲ ਰਹੇ ਤਾਂ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।