ਸਟੇਜੀ ਅਦਾਕਾਰੀ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ – ਰਾਜਵਿੰਦਰ ਸਮਰਾਲਾ

ਮੰਚ ਸੰਚਾਲਨ ਦੀ ਕਮਾਨ ਸੰਭਾਲਦੇ ਹੋਏ ਕਹਾਣੀਕਾਰਾ ਯਤਿੰਦਰ ਮਾਹਲ ਨੇ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸੁਖਰਾਜ ਸਿੰਘ ‘ਕੈਫੇ ਵਰਲਡ’ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ ਆਪਣਾ ਲਿਖਿਆ ਸ਼ੇਅਰ ਸੁਣਾਇਆ। ਪਰਮ ਸਿਆਣ ਨੇ ਗੀਤ ‘ਦੇਸ ਪੰਜਾਬ’ ਨਾਲ ਹਾਜ਼ਰੀ ਲਗਵਾਈ। ਜਿਸ ’ਤੇ ਚਰਚਾ ਵਿੱਚ ਭਾਗ ਲੈਂਦਿਆਂ ਸਾਥੀਆਂ ਨੇ ਗੀਤ ਵਿੱਚ ਹੋਰ ਬਦਲਾਅ ਕਰਨ ਦੇ ਸੁਝਾਅ ਦਿੱਤੇ। ਦੀਪ ਦਿਲਬਰ ਦੇ ਗੀਤ ‘ਦੱਬ ਕੇ ਰੱਖਿਆ ਬੰਦਾ’ ਨੂੰ ਵੀ ਰੰਗਕਰਮੀ ਰਾਜਵਿੰਦਰ ਸਮਰਾਲਾ ਨੇ ਮੁੜ ਵਿਚਾਰਨ ਲਈ ਸੁਝਾਅ ਦਿੱਤਾ। ਲੋਕ ਤੱਥਾਂ ਨੂੰ ਸੰਭਾਲਣ ਵਾਲੇ ਅਵਤਾਰ ਸਿੰਘ ਉਟਾਲ ਨੇ ਲੋਕ ਤੱਥਾਂ ਨੂੰ ਪੇਸ਼ ਕਰਦੀ ਆਪਣੀ ਕਵਿਤਾ ਸੁਣਾ ਕੇ ਸਭ ਦੀ ਵਾਹ ਵਾਹ ਖੱਟੀ। ਸੁਰਜੀਤ ਜੀਤ ਨੇ ਗਜ਼ਲ਼ ‘ਮੈਂ ਤੇਰਾ ਸਾਰੇ ਦਾ ਸਾਰਾ ਹੋਇਆ ਹਾਂ’ ਅਤੇ ਹਰਜਿੰਦਰ ਗੋਪਾਲੋਂ ਨੇ ਗੀਤ ‘ਮੈਨੂੰ ਤੇਰੇ ਮਨ ਵਿੱਚ ਲੱਗੇ ਬਦਨੀਤੀ ਐ’ ਸੁਣਾ ਕੇ ਪੂਰੀ ਮਹਿਫ਼ਲ ਲੁੱਟ ਲਈ। ਹਰਜਿੰਦਰ ਗੋਪਾਲੋਂ ਨੂੰ ਆਪਣੀ ਆਵਾਜ਼ ਵਿੱਚ ਗੀਤਾਂ ਨੂੰ ਰਿਕਾਰਡ ਕਰਵਾਉਣ ਦੀ ਸਲਾਹ ਦਿੱਤੀ।

Other Content

ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਵਿਖੇ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਅਰੰਭ ਵਿੱਚ ਪ੍ਰਸਿੱਧ ਸ਼ਾਇਰ ਮੁਨੱਵਰ ਰਾਣਾ, ਡਾ. ਸਰਬਜੀਤ ਸਿੰਘ ਦੇ ਪਿਤਾ ਕਾਮਰੇਡ ਪੂਰਨ ਸਿੰਘ, ਗਜ਼ਲ਼ਗੋ ਮੇਜਰ ਸਿੰਘ ਰਾਜਗੜ੍ਹ, ਸਫਰਨਾਮਾ ਲੇਖਕ ਪ੍ਰਿੰਸੀਪਲ ਨਵਤੇਜ ਸ਼ਰਮਾ ਦੇ ਪਿਤਾ ਜੀ ਦੇ ਸਦੀਵੀ ਵਿਛੋੜੇ ਤੇ ਅਫਸੋਸ ਪ੍ਰਗਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਕੱਤਰਤਾ ਦੌਰਾਨ ਵਿਸ਼ੇਸ਼ ਤੌਰ ਤੇ ਕੈਫੇ ਵਰਲਡ ਵਾਲੇ ਸੁਖਰਾਜ ਸਿੰਘ ਬਠਿੰਡਾ ਅਤੇ ਹਰਮਨ ਖੰਨਾ (ਮੁਲਤਾਨੀ ਬੁੱਕ ਸੈਂਟਰ) ਆਪਣੇ ਸਾਥੀਆਂ ਨਾਲ ਪੁੱਜੇ। ਗੱਲਬਾਤ ਦੌਰਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਮਾਰਚ ਮਹੀਨੇ ਦੇ ਪਹਿਲੇ ਹਫਤੇ ‘‘ਜਾਗਦੇ ਜੁੰਗਨੂੰਆਂ ਦਾ ਮੇਲਾ’’ ਇਸ ਵਾਰ ਖੰਨੇ ਸ਼ਹਿਰ ’ਚ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਮੇਲੇ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਸਾਂਝੀ ਕੀਤੀ। ਸਾਹਿਤ ਸਭਾ ਸਮਰਾਲਾ ਤੋਂ ਵਿਸ਼ੇਸ਼ ਸਹਿਯੋਗ ਦੀ ਮੰਗ ਕੀਤੀ, ਜਿਨ੍ਹਾਂ ਦੀ ਮੰਗ ਨੂੰ ਸਵੀਕਾਰਦੇ ਹੋਏ ਸਮੂਹ ਅਹੁਦੇਦਾਰਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।
ਮੰਚ ਸੰਚਾਲਨ ਦੀ ਕਮਾਨ ਸੰਭਾਲਦੇ ਹੋਏ ਕਹਾਣੀਕਾਰਾ ਯਤਿੰਦਰ ਮਾਹਲ ਨੇ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸੁਖਰਾਜ ਸਿੰਘ ‘ਕੈਫੇ ਵਰਲਡ’ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ ਆਪਣਾ ਲਿਖਿਆ ਸ਼ੇਅਰ ਸੁਣਾਇਆ। ਪਰਮ ਸਿਆਣ ਨੇ ਗੀਤ ‘ਦੇਸ ਪੰਜਾਬ’ ਨਾਲ ਹਾਜ਼ਰੀ ਲਗਵਾਈ। ਜਿਸ ’ਤੇ ਚਰਚਾ ਵਿੱਚ ਭਾਗ ਲੈਂਦਿਆਂ ਸਾਥੀਆਂ ਨੇ ਗੀਤ ਵਿੱਚ ਹੋਰ ਬਦਲਾਅ ਕਰਨ ਦੇ ਸੁਝਾਅ ਦਿੱਤੇ। ਦੀਪ ਦਿਲਬਰ ਦੇ ਗੀਤ ‘ਦੱਬ ਕੇ ਰੱਖਿਆ ਬੰਦਾ’ ਨੂੰ ਵੀ ਰੰਗਕਰਮੀ ਰਾਜਵਿੰਦਰ ਸਮਰਾਲਾ ਨੇ ਮੁੜ ਵਿਚਾਰਨ ਲਈ ਸੁਝਾਅ ਦਿੱਤਾ। ਲੋਕ ਤੱਥਾਂ ਨੂੰ ਸੰਭਾਲਣ ਵਾਲੇ ਅਵਤਾਰ ਸਿੰਘ ਉਟਾਲ ਨੇ ਲੋਕ ਤੱਥਾਂ ਨੂੰ ਪੇਸ਼ ਕਰਦੀ ਆਪਣੀ ਕਵਿਤਾ ਸੁਣਾ ਕੇ ਸਭ ਦੀ ਵਾਹ ਵਾਹ ਖੱਟੀ। ਸੁਰਜੀਤ ਜੀਤ ਨੇ ਗਜ਼ਲ਼ ‘ਮੈਂ ਤੇਰਾ ਸਾਰੇ ਦਾ ਸਾਰਾ ਹੋਇਆ ਹਾਂ’ ਅਤੇ ਹਰਜਿੰਦਰ ਗੋਪਾਲੋਂ ਨੇ ਗੀਤ ‘ਮੈਨੂੰ ਤੇਰੇ ਮਨ ਵਿੱਚ ਲੱਗੇ ਬਦਨੀਤੀ ਐ’ ਸੁਣਾ ਕੇ ਪੂਰੀ ਮਹਿਫ਼ਲ ਲੁੱਟ ਲਈ। ਹਰਜਿੰਦਰ ਗੋਪਾਲੋਂ ਨੂੰ ਆਪਣੀ ਆਵਾਜ਼ ਵਿੱਚ ਗੀਤਾਂ ਨੂੰ ਰਿਕਾਰਡ ਕਰਵਾਉਣ ਦੀ ਸਲਾਹ ਦਿੱਤੀ।
ਰਾਜਵਿੰਦਰ ਸਮਰਾਲਾ ਜੋ ਅਦਾਕਾਰੀ ਦੇ ਨਾਲ ਨਾਲ ਨਾਟਕ ਮੰਚਨ ਦੇ ਪ੍ਰਤੀਬੱਧ ਕਲਾਕਾਰ ਹੈ, ਨੇ ਅਜੋਕੇ ਸਮੇਂ ਸਟੇਜੀ ਨਾਟਕਾਂ ਅਤੇ ਅਦਾਕਾਰਾਂ ਦੀ ਗੱਲ ਕਰਦਿਆਂ ਦੱਸਿਆ ਕਿ ਮੰਚ ਦੇ ਵਧੀਆ ਅਦਾਕਾਰਾਂ ਦੇ ਫ਼ਿਲਮਾਂ ਵਿੱਚ ਰੁਝਾਨ ਵੱਧਣ ਕਾਰਨ ਰੰਗਮੰਚ ਸਟੇਜੀ ਕਲਾਕਾਰਾਂ ਤੋਂ ਵਿਰਵਾ ਹੋ ਰਿਹਾ ਹੈ। ਇਹ ਰੁਝਾਨ ਅਦਾਕਾਰੀ ਦੇ ਖੇਤਰ ਲਈ ਚੰਗਾ ਨਹੀਂ। ਆਪਣੀ ਗੱਲਬਾਤ ਜਾਰੀ ਰੱਖਦਿਆਂ ਉਹਨਾਂ ਆਪਣੇ ਸੋਲੋ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਨੇ’ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਹਿਤਕ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਪਿੰਡਾਂ ਵਿੱਚ ਨਾਟਕ ਕਲਚਰ ਨੂੰ ਮੁੜ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਪੰਜਾਬੀ ਆਪਣੇ ਸਭਿਆਚਾਰ ਨੂੰ ਮੁੜ ਸਾਂਭ ਸਕਣ। ਯਤਿੰਦਰ ਮਾਹਲ ਦੁਆਰਾ ਕਿੰਨਰਾਂ ਦੇ ਵੱਖਰੇ ਵਿਸ਼ੇ ਨੂੰ ਲੈ ਪੜ੍ਹੀ ਕਹਾਣੀ ਉੱਤੇ ਨਿੱਠ ਕੇ ਚਰਚਾ ਹੋਈ , ਚਰਚਾ ਕਰਦਿਆਂ ਇਸ ਕਹਾਣੀ ਦੇ ਵਿਸ਼ੇ ਨੂੰ ਸਮਝਦਿਆਂ ਇਸ ਨੂੰ ਨਾਵਲ ਦੇ ਰੂਪ ਵਿੱਚ ਲੈ ਕੇ ਆਉਣ ਦਾ ਸੁਝਾਅ ਦਿੱਤਾ। ਇਕੱਤਰਤਾ ਦੌਰਾਨ ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਕਹਾਣੀਕਾਰ ਬਲਵਿੰਦਰ ਗਰੇਵਾਲ, ਕਹਾਣੀਕਾਰ ਗੁਰਮੀਤ ਆਰਿਫ਼, ਕਹਾਣੀਕਾਰਾ ਯਤਿੰਦਰ ਕੌਰ ਮਾਹਲ, ਇੰਦਰਜੀਤ ਸਿੰਘ ਕੰਗ, ਗੁਰਦੀਪ ਮਹੌਣ, ਊਧਮ ਸਿੰਘ ਸੋਹਣਜੀਤ ਸਿੰਘ ਕੋਟਾਲਾ ਆਦਿ ਤੋਂ ਇਲਾਵਾ ਹੋਰ ਸਾਥੀਆਂ ਨੇ ਭਰਵੀਂ ਹਾਜ਼ਰੀ ਲਗਵਾਈ। ਅਖੀਰ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਧੰਨਵਾਦ ਕੀਤਾ।