ਨਸ਼ੇ ਵਿਰੁੱਧ ਯੁੱਧ ਵੀ ਲੜਿਆ ਜਾ ਰਿਹਾ ਹੈ ਤੇ ਨਸ਼ੇ ਨਾਲ ਨੌਜਵਾਨ ਵੀ ਮਰ ਰਹੇ ਹਨ

ਸਰਕਾਰ ਦੇ ਯਤਨਾਂ ਦੇ ਬਾਵਜੂਦ ਵੀ ਨਸ਼ੇ ਦਾ ਮਿਲਣਾ ਬੁਝਾਰਤ ਬਣਿਆ ਹੋਇਆ ਹੈ

Other Content

ਪੰਜਾਬ ਵਿੱਚ ਹੌਲੀ ਹੌਲੀ ਸ਼ੁਰੂ ਹੋਇਆ ਨਸ਼ਿਆਂ ਦਾ ਕੰਮ ਇਸ ਵੇਲੇ ਪੰਜਾਬ ਦੀ ਧਰਤੀ ਉੱਪਰ ਪੰਜਾਬ ਦੇ ਕੁਝ ਲੋਕਾਂ, ਪੰਜਾਬ ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਗਲਤ ਸੋਚ ਵਾਲੇ ਆਗੂਆਂ ਤੇ ਪੁਲਿਸ ਵਿਭਾਗ ਦੇ ਵਿੱਚ ਲਾਲਚੀ ਪਰਵਿਰਤੀ ਵਾਲਿਆਂ ਦੀ ਸੋਚ ਸਦਕਾ ਇਸ ਵੇਲੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਜ਼ੋਰੋ ਜ਼ੋਰ ਵਗ ਰਿਹਾ ਹੈ ਜੋ ਪੰਜਾਬ ਵਾਸੀਆਂ ਨੂੰ ਆਪਣੇ ਵਿੱਚ ਕਈ ਤਰੀਕਿਆਂ ਨਾਲ ਡੁਬੋ ਕੇ ਮਾਰਦਾ ਹੈ ਕੋਈ ਨਸ਼ੇ ਦੀ ਓਵਰਡੋਜ ਨਾਲ ਮਰਿਆ ਕੋਈ ਨਸ਼ਾ ਨਾ ਮਿਲਣ ਕਾਰਨ ਮਰ ਰਿਹਾ ਹੈ ਤੇ ਕੋਈ ਨਸ਼ੇ ਦਾ ਵਿਰੋਧ ਕਰਨ ਵਿੱਚ ਨਸ਼ਾ ਤਸਕਰਾਂ ਦੇ ਹੱਥੋਂ ਮਰ ਰਿਹਾ ਹੈ। ਇਹ ਹੈ ਮੌਜੂਦਾ ਸਮੇਂ ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੇ ਦਰਿਆ ਦੀ ਅਹਿਮ ਗੱਲਬਾਤ। ਪੰਜਾਬ ਵਿੱਚ ਨਸ਼ਿਆਂ ਦੇ ਪ੍ਰਚਲਣ ਨੂੰ ਦੇਖਦਿਆਂ ਹੋਇਆਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਕ ਮਾਰਚ ਤੋਂ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਹੈ। ਜਿਸ ਵਿੱਚ ਅਨੇਕਾਂ ਵਿਅਕਤੀ ਨਸ਼ੇ ਸਮੇਤ ਫੜੇ, ਜੇਲ ਗਏ ਨਸ਼ਾ ਫੜਿਆ ਗਿਆ ਇਥੋਂ ਤੱਕ ਕਿ ਮਕਾਨ ਤੱਕ ਢਾਹੇ ਗਏ ਤੇ ਹੋਰ ਬੜਾ ਕੁਝ ਸਾਹਮਣੇ ਆਇਆ ਪਰ ਇਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਹਰ ਇਲਾਕੇ ਦੇ ਵਿੱਚੋਂ ਨਸ਼ਿਆਂ ਨਾਲ ਸੰਬੰਧਿਤ ਖਬਰਾਂ ਰੋਜ਼ਾਨਾ ਹੀ ਸੁਰਖੀਆਂ ਵਿੱਚ ਹੁੰਦੀਆਂ ਹਨ ਜਦੋਂ ਸਰਕਾਰ ਤੇ ਪੁਲਿਸ ਵਿਭਾਗ ਨੇ ਯੁੱਧ ਨਸ਼ਿਆਂ ਚਲਾਇਆ ਹੋਇਆ ਹੈ ਫਿਰ ਨਸ਼ਾ ਮਿਲ ਵੀ ਰਿਹਾ ਹੈ ਤੇ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਮਰ ਵੀ ਰਹੇ ਹਨ।
ਅਜਿਹਾ ਹੀ ਮਾਮਲਾ ਲੁਧਿਆਣਾ ਜ਼ਿਲ੍ਹੇ ਦੇ ਵੱਡੇ ਪਿੰਡ ਗੁੱਜਰਵਾਲ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨੀ ਨਸ਼ੇ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਨਸ਼ਿਆਂ ਦੇ ਵਿਰੋਧ ਵਿੱਚ ਲੋਕ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਕਰ ਲਈ ਮਜਬੂਰ ਹੋਏ ਲੋਕਾਂ ਨੇ ਸਰਕਾਰ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਪਿੰਡ ਵਿੱਚ ਨਸ਼ਿਆਂ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਹੁਣ ਆਹ ਤਾਜ਼ਾ ਘਟਨਾ ਇੱਕ ਨੌਜਵਾਨ ਦੀ ਮੌਤ ਨਸ਼ਿਆ ਕਾਰਨ ਹੀ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਨਗਰ ਨਿਵਾਸੀਆਂ ਨੇ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹਾਂ ਕਿਉਂਕਿ ਸਾਡੇ ਘਰਾਂ ਦੇ ਚਿਰਾਗ ਬੁਝ ਰਹੇ ਹਨ ਤੇ ਸਰਕਾਰ ਦੇ ਯਤਨਾਂ ਦੇ ਬਾਵਜੂਦ ਵੀ ਨਸ਼ੇ ਦਾ ਮਿਲਣਾ ਬੁਝਾਰਤ ਬਣਿਆ ਹੋਇਆ ਹੈ