ਦੇਸ਼ ਆਜ਼ਾਦ ਹੋਣ ਤੋਂ ਬਾਅਦ

ਇਹਨਾਂ ਚੀਜ਼ਾਂ ਤੋਂ ਆਜ਼ਾਦ ਕਦੋਂ ਹੋਵਾਂਗੇ...

Other Content

ਹਰ ਸਾਲ ਹੀ 15 ਅਗਸਤ ਨੂੰ ਬੜੇ ਜੋਸ਼ ਦੇ ਨਾਲ ਹਰ ਪਾਸੇ ਹੀ ਦੇਸ਼ ਦੀ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਹੈ। ਮਨਾਇਆ ਜਾਣਾ ਵੀ ਚਾਹੀਦਾ ਹੈ ਕਿਉਂਕਿ ਸਾਨੂੰ ਆਜ਼ਾਦੀ ਮਿਲੀ ਸੀ ਆਜ਼ਾਦੀ ਮਿਲਣ ਤੋਂ ਬਾਅਦ ਆਜ਼ਾਦੀ ਦਾ ਨਿੱਘ ਕਿੰਨਾਂ ਮਾਣਿਆ ਉਹ ਹਨ ਸਾਡੇ ਦੇਸ਼ ਦੇ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਆਗੂ ਨੇ, ਜਿਨਾਂ ਨੇ ਦੇਸ਼ ਦੇ ਵਿੱਚ ਰਾਜ ਕੀਤਾ। ਰੱਜ ਕੇ ਭਰਿਸ਼ਟਾਚਾਰ ਕੀਤਾ, ਆਪਣੀਆਂ ਤੇ ਆਪਣਿਆਂ ਦੀਆਂ ਝੋਲੀਆਂ ਬਹੁਤ ਜਿਆਦਾ ਭਰ ਦਿੱਤੀਆਂ ਸੋਨੇ ਦੀ ਚਿੱੜੀ ਭਾਰਤ ਨੂੰ ਜੇਕਰ ਪਹਿਲਾਂ ਅੰਗਰੇਜ਼ਾਂ ਨੇ ਠੱਗਿਆ ਲੁੱਟਿਆ ਤਾਂ ਕਸਰ ਆਪਣਿਆਂ ਨੇ ਵੀ ਘੱਟ ਨਹੀਂ ਕੀਤੀ ਕਹਿਣ ਨੂੰ ਤਾਂ ਦੇਸ਼ ਵਿੱਚ ਆਜ਼ਾਦੀ ਹੈ ਪਰ ਕੀ ਅਸੀਂ ਆਜ਼ਾਦ ਹਾਂ ਆਜ਼ਾਦੀ ਗੱਲਾਂ ਨਾਲ ਹੀ ਨਹੀਂ, ਸਾਨੂੰ ਅੱਜ ਇਹਨਾਂ ਚੀਜ਼ਾਂ ਤੋਂ ਆਜ਼ਾਦੀ ਚਾਹੀਦੀ ਹੈ।
ਸਰਕਾਰੀ ਲੀਡਰਾਂ ਵੱਲੋਂ ਲੁੱਟੇ ਪੁੱਟੇ ਜਾ ਰਹੇ ਦੇਸ਼ ਦੇ ਸਰਕਾਰੀ ਖਜ਼ਾਨੇ ਅਫ਼ਸਰਸ਼ਾਹੀ ਵੱਲੋਂ ਹਰ ਤਰੀਕੇ ਦੇ ਨਾਲ ਵੱਡੇ ਛੋਟੇ ਅਦਾਰਿਆਂ ਵਿੱਚ ਕੀਤਾ ਜਾ ਰਿਹਾ ਭਰਿਸ਼ਟਾਚਾਰ, ਠੱਗੀਆਂ ਠੋਰੀਆਂ, ਅਮਨ ਕਾਨੂੰਨ ਦੇ ਬਦਤਰ ਹਾਲਾਤ, ਲੋਕਾਂ ਨੂੰ ਸਿਹਤ ਪ੍ਰਤੀ ਨਹੀਂ ਮਿਲ ਰਹੀਆਂ ਦਵਾਈਆਂ, ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਸਾਡੇ ਲੋਕ ਦੇਸ਼ ਦੇ ਲੋਕਾਂ ਨੂੰ ਹਾਲੇ ਤੱਕ ਪੇਟ ਭਰ ਕੇ ਰੋਟੀ ਵੀ ਨਸੀਬ ਨਹੀਂ ਹੋ ਰਹੀ ਧਰਮ ਦੇ ਨਾ ਉੱਤੇ ਅੱਤਿਆਚਾਰ ਧਰਮ ਦੇ ਨਾਂ ਉੱਤੇ ਠੱਗੀਆਂ ਠੋਰੀਆਂ ਧਰਮ ਦੇ ਨਾ ਉੱਤੇ ਧੰਦਾ, ਧਰਮ ਦੇ ਨਾਂ ਉੱਤੇ ਰਾਜਨੀਤੀ, ਇਸ ਤੋਂ ਇਲਾਵਾ ਔਰਤਾਂ ਉੱਤੇ ਹੋ ਰਹੇ ਨੇ ਲਗਾਤਾਰ ਜੁਲਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਸਿਆਸੀ ਆਗੂਆਂ ਦੀ ਪੁਸ਼ਤ ਪਨਾਹੀ ਦੇ ਨਾਲ ਨਸ਼ਿਆਂ ਦੇ ਚੱਲ ਰਹੇ ਹਨ ਧੰਦੇ, ਅਨੇਕਾਂ ਤਰੀਕਿਆਂ ਨਾਲ ਲੋਕਾਂ ਨੂੰ ਲੁੱਟਣ ਵਾਲੇ ਲੋਕ ਹੋ ਰਹੇ ਹਨ ਮਲਾ ਮਲ ਤੇ ਦਿਨੋ ਦਿਨ ਵੱਧ ਰਹੀ ਹੈ ਗਰੀਬੀ। ਹਾਂਜੀ ਦੱਸੋ ਇਹ ਆਜ਼ਾਦੀ ਹੈ ਕਿ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹੋ...!
ਬਲਬੀਰ ਸਿੰਘ ਬੱਬੀ