ਅਜ਼ਾਦੀ ਦਿਵਸ ਮੌਕੇ ਪ੍ਰਿੰਸੀਪਲ ਕੁਸਮ ਲਤਾ ਨੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ

ਮਾਛੀਵਾੜਾ ਸਾਹਿਬ

Other Content

ਅੱਜ ਸੰਤ ਬਾਬਾ ਸੁੰਦਰ ਦਾਸ ਜੀ ਮੈਮੋਰੀਅਲ ਸਕੂਲ ਤੱਖਰਾਂ ਵਿਖੇ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਸੰਬੰਧ ਵਿੱਚ ਬੱਚਿਆਂ ਨੇ ਸਕੂਲ ਵਿੱਚ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਆਜ਼ਾਦੀ ਦਿਹਾੜੇ ਤੇ ਝੰਡਾ ਲਹਿਰਾਉਣ ਦੀ ਰਸਮ ਚੇਅਰਮੈਨ ਸ੍ਰੀ ਪਰਮਿੰਦਰ ਤਿਵਾੜੀ ਨੇ ਅਦਾ ਕੀਤੀ ਅਤੇ ਉਹਨਾਂ ਨੇ ਇਸ ਆਜ਼ਾਦੀ ਦੀ ਜਿੱਤ ਨੂੰ ਸ਼ਹੀਦਾਂ ਦਾ ਸਮਰਪਣ ਦੱਸਿਆ ਅਤੇ ਉਹਨਾਂ ਦੇ ਪਦ ਚਿੰਨਾਂ ਤੇ ਚੱਲਣ ਲਈ ਪ੍ਰੇਰਨਾ ਦਿੱਤੀ ਅਤੇ ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਕੁਸਮ ਤਿਵਾੜੀ ਨੇ ਵੀ ਬੱਚਿਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾ ਦਿੰਦਿਆਂ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਤੇ ਸਕੂਲ ਦਾ ਸਟਾਫ ਰਾਜਦੀਪ ਰੀਨਾ ਜਸਪ੍ਰੀਤ ਕਰਨ ਤੇ ਤਾਨਿਕਸ਼ਾ ਅਮਨ ਸੰਦੀਪ ਮਨਪ੍ਰੀਤ ਪਰਮਜੀਤ ਕੁਲਵੰਤ ਸੁਖਪ੍ਰੀਤ ਇੰਦਰਜੀਤ ਸਿੰਘ ਅਤੇ ਵਿਜੇ ਵੀ ਮੌਜੂਦ ਸਨ।